ਮਰੀਜ਼ ਗਾਈਡ “ਦਿਲ-ਧਮਣੀਆਂ ਸਬੰਧੀ ਬਿਮਾਰੀ ਨਾਲ ਜੀਵਨ ਬਸਰ ਕਰਨ ਅਤੇ ਵਧਣ-ਫੁੱਲਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਕ ਗਾਈਡ” ਵਿੱਚ 9 ਕਿਤਾਬਚੇ ਸ਼ਾਮਲ ਹਨ।
ਇਹ ਕਿਤਾਬਚੇ ਦਿਲ ਦੀ ਬਿਮਾਰੀ, ਤੁਹਾਡੇ ਨਾਲ ਕੀ ਵਾਪਰਿਆ, ਅਤੇ ਤੁਹਾਡੇ ਵੱਲੋਂ ਕਰਵਾਏ ਗਏ ਹੋ ਸਕਦੇ ਟੈਸਟਾਂ ਅਤੇ ਇਲਾਜਾਂ ਬਾਰੇ ਤੁਹਾਡੇ ਸਵਾਲਾਂ ਦਾ ਜਵਾਬ ਦੇਣ ਵਿੱਚ ਮਦਦ ਕਰ ਸਕਦੇ ਹਨ।। ਇਹਨਾਂ ਕਿਤਾਬਚਿਆਂ ਵਿੱਚ ਉਹਨਾਂ ਜੀਵਨਸ਼ੈਲੀ ਤਬਦੀਲੀਆਂ ਵਿੱਚ ਸਹਾਇਤਾ ਕਰਨ ਵਾਲੇ ਸਾਧਨ (tools) ਵੀ ਸ਼ਾਮਲ ਹਨ ਜੋ ਤੁਸੀਂ ਕਰਨ ਦੀ ਇੱਛਾ ਰੱਖਦੇ ਹੋ। ਇਹ ਸਾਧਨ ਤੁਹਾਨੂੰ ਨਿਮਨਲਿਖਤ ਵਿੱਚ ਮਦਦ ਕਰ ਸਕਦੇ ਹਨ:
- ਸਰਗਰਮ ਹੋਣਾ
- ਸਿਹਤਮੰਦ ਭੋਜਨ ਖਾਣਾ
- ਆਪਣੇ ਖਤਰੇ ਦੇ ਕਾਰਕਾਂ ਨੂੰ ਜਾਣਨਾ
- ਟੀਚੇ ਤੈਅ ਕਰਨਾ ਅਤੇ ਕਾਰਵਾਈ ਯੋਜਨਾਵਾਂ ਬਣਾਉਣਾ
- ਆਪਣੀ ਦਿਲ ਸਬੰਧੀ ਦਵਾਈਆਂ ’ਤੇ ਨਜ਼ਰ ਰੱਖਣਾ।
ਸਮੁੱਚੀ ਗਾਈਡ ਜਾਂ ਕਿਸੇ ਵਿਸ਼ੇਸ਼ ਕਿਤਾਬਚੇ ਨੂੰ ਦੇਖੋ ਜਾਂ ਡਾਊਨਲੋਡ ਕਰੋ।