ਹੈਲਥ ਈ-ਯੂਨੀਵਰਸਿਟੀ (Health e-University) ਤੁਹਾਡੇ ਵਾਸਤੇ, ਤੁਹਾਡੇ ਪਰਿਵਾਰ ਵਾਸਤੇ, ਜਾਂ ਤੁਹਾਡੇ ਮਰੀਜ਼ਾਂ ਜਾਂ ਮੁਵੱਕਲਾਂ ਵਾਸਤੇ ਇੱਕ ਅਜਿਹਾ ਸਥਾਨ ਹੈ ਜਿੱਥੇ ਤੁਹਾਡੀ ਸਿਹਤ ਵਿੱਚ ਸੁਧਾਰ ਕਰਨ ਲਈ ਭਰੋਸੇਯੋਗ ਸਿਹਤ ਜਾਣਕਾਰੀ ਨੂੰ ਲੱਭਿਆ ਜਾ ਸਕਦਾ ਹੈ।
ਜਾਣੋ ਕਿ ਸਿਹਤਮੰਦ ਆਦਤਾਂ ਨੂੰ ਅਪਣਾਕੇ ਦਿਲ ਦੀ ਬਿਮਾਰੀ, ਦਿਮਾਗੀ ਦੌਰੇ, ਅਤੇ ਡਾਇਬਿਟੀਜ਼ ਵਰਗੀਆਂ ਚਿਰਕਾਲੀਨ ਬਿਮਾਰੀਆਂ ਦੀ ਰੋਕਥਾਮ ਅਤੇ ਇਹਨਾਂ ਦਾ ਪ੍ਰਬੰਧਨ ਕਿਵੇਂ ਕਰਨਾ ਹੈ।
ਹੈਲਥ ਈ-ਯੂਨੀਵਰਸਿਟੀ (Health e-University) ਦੇ ਕਾਲਜ ਤੁਹਾਡੀ ਨਿਮਨਲਿਖਤ ਵਿੱਚ ਮਦਦ ਕਰਦੇ ਹਨ:
- ਆਪਣੀ ਬਿਮਾਰੀ ਨੂੰ ਸਮਝਣਾ ਅਤੇ ਇਸਦਾ ਇਲਾਜ ਕਰਨਾ
- ਸਰਗਰਮ ਹੋਣਾ
- ਸਿਹਤਮੰਦ ਭੋਜਨ ਖਾਣਾ
- ਤੰਦਰੁਸਤ ਮਹਿਸੂਸ ਕਰਨਾ
- ਆਪਣੀ ਸਿਹਤ ਨੂੰ ਕਾਬੂ ਹੇਠ ਰੱਖਣਾ
ਸਾਰੀਆਂ ਵਿਦਿਅਕ ਸਮੱਗਰੀਆਂ ਦਾ ਵਿਕਾਸ ਮਰੀਜ਼ਾਂ ਨਾਲ ਨੇੜੇ ਹੋਕੇ ਕੰਮ ਕਰਨ ਵਾਲੇ ਸਿਹਤ-ਸੰਭਾਲ ਪੇਸ਼ੇਵਰਾਂ ਅਤੇ ਮਰੀਜ਼ ਅਤੇ ਪਰਿਵਾਰਕ ਸਿੱਖਿਆ ਦੇ ਖੇਤਰ ਵਿੱਚ ਕੰਮ ਕਰਦੇ ਮਾਹਰਾਂ ਦੁਆਰਾ ਕੀਤਾ ਗਿਆ ਹੈ।
ਹੈਲਥ ਈ-ਯੂਨੀਵਰਸਿਟੀ (Health e-University) ਟੋਰੰਟੋ ਰੀਹੈਬਿਲੀਟੇਸ਼ਨ ਇੰਸਟੀਚਿਊਟ (Toronto Rehabilitation Institute) ਵਿਖੇ UHN Cardiovascular Prevention & Rehabilitation Program ਦਾ ਇੱਕ ਭਾਗ ਹੈ। ਇਸ ਸਾਈਟ ਦੇ ਭਵਿੱਖੀ ਵਿਕਾਸ ਵਿੱਚ ਸ਼ਾਮਲ ਹੈ: ਪ੍ਰੀਵੈਨਸ਼ਨ ਕਾਲਜ ਅਤੇ ਇੱਕ ਹੈਲਥਕੇਅਰ ਪ੍ਰੋਫੈਸ਼ਨਲ ਕਾਲਜ।